ਸਵਾਲ ਜਵਾਬ ਪੁੱਛਣ ਦਾ ਤਰੀਕਾ

English

ਜੋ ਬਾਬਾ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਨੇ, ਉਹਨਾਂ ਦਾ ਚੁਨਾਓ ਹਰ ਸਤਿਸੰਗ ਵਾਲੇ ਦਿਨ ਇੱਕ ਲਾਟਰੀ ਦੇ ਜ਼ਰੀਏ ਕੀਤਾ ਜਾਵੇਗਾ। ਚੁਨਾਓ ਏਰੀਆ ਹਰ ਰੋਜ਼ ਸਵੇਰੇ 7:00 am ਵਜੇ ਖੁਲ੍ਹੇਗਾ ਅਤੇ 8:00 am ਏਰੀਆ ਬੰਦ ਹੋਣ ਤੋਂ ਬਾਅਦ ਲਾਟਰੀ ਦੇ ਜ਼ਰੀਏ ਸਵਾਲ ਪੁੱਛਣ ਵਾਲੇ ਨੂੰ ਚੁਣਿਆ ਜਾਵੇਗਾ। ਜੇ ਤੁਸੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਆਪਣੀ ਸੀਟ ਲੈ ਕੇ ਸਵਾਲ ਜਵਾਬ ਚੁਨਾਓ ਏਰੀਆ ਤੇ ਪਹੁੰਚ ਜਾਣਾ ਜੀ। ਇਹ ਏਰੀਆ ਪਿਛਲੇ ਹਿੱਸੇ ਵਿੱਚ ਤੇ ਹੈ। ਜੇ ਤੁਹਾਡਾ ਚੁਨਾਓ ਨਹੀਂ ਹੁੰਦਾ ਤਾਂ ਤੁਸੀ ਆਪਣੀ ਸੀਟ ਤੇ ਵਾਪਸ ਚਲੇ ਜਾਓ ਜੀ। ਚੁਨਾਓ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕੋਈ ਵੀ ਸਵਾਲ ਜਵਾਬ ਦੀ ਲਾਈਨ ਵਿੱਚ ਨਾ ਲੱਗੇ।

ਜੇਕਰ ਸਵਾਲ ਅੰਗਰੇਜ਼ੀ, ਹਿੰਦੀ ਜਾਂ ਪੰਜਾਬੀ ਵਿੱਚ ਨਾ ਹੋਵੇ
ਜੇ ਤੁਸੀ ਅੰਗਰੇਜ਼ੀ, ਪੰਜਾਬੀ ਜਾਂ ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਆਪਣਾ ਸਵਾਲ ਲਿਖ ਕੇ ਅਨੁਵਾਦ ਏਰੀਆ (ਟਰਾਂਸਲੇਸ਼ਨ ਸਟੇਸ਼ਨ) ਤੇ ਲੈ ਆਓ। ਇਹ ਏਰੀਆ ਐਂਟਰੇਂਸ ਨੰਬਰ 2 ਤੇ ਹੈ। ਅਨੁਵਾਦਕ ਸੇਵਾਦਾਰ ਤੁਹਾਡੇ ਸਵਾਲ ਦਾ ਅਨੁਵਾਦ ਕਰ ਕੇ, ਵੱਡੇ ਅੱਖਰਾਂ ਵਿਚ ਇੱਕ ਖਾਸ ਫਾਰਮ ਤੇ ਲਿਖ ਦੇਵੇਗਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਭਾਸ਼ਾ ਲਈ ਅਨੁਵਾਦਕ ਨਹੀਂ ਹੋਵੇਗਾ ਤਾਂ ਤੁਸੀ ਆਪਣਾ ਸਵਾਲ ਪਹਿਲਾਂ ਹੀ ਕਿਸੇ ਤੋਂ ਅੰਗਰੇਜ਼ੀ ਵਿਚ ਲਿਖਵਾ ਕੇ ਆਪਣੇ ਨਾਲ ਲੈ ਆਓ। ਜਦੋਂ ਤੁਹਾਨੂੰ ਆਪਣਾ ਅਨੁਵਾਦ ਕੀਤਾ ਸਵਾਲ ਇੱਕ ਖਾਸ ਫਾਰਮ ਤੇ ਮਿਲ ਜਾਵੇ ਤਾਂ ਤੁਸੀ ਉਸ ਨੂੰ ਆਪਣੇ ਨਾਲ ਸਵਾਲ ਜਵਾਬ ਚੁਨਾਓ ਏਰੀਆ ਤੇ ਲੈ ਆਓ।

ਸਵਾਲ ਜਵਾਬ ਲਈ ਹਿਦਾਇਤਾਂ
ਡੇਰੇ ਵਲੋਂ ਸਵਾਲ ਜਵਾਬ ਦੇ ਬਾਰੇ ਵਿੱਚ ਹੇਠਾਂ ਦਿੱਤੀ ਜਾਣਕਾਰੀ ਸੰਗਤ ਨੂੰ ਦੇਣ ਲਈ ਕਿਹਾ ਗਿਆ ਹੈ:

  1. ਸਵਾਲ ਪੁੱਛਣ ਵਾਲੇ ਦੀ ਉਮਰ 18 ਜਾਂ 18 ਤੋਂ ਵੱਧ ਹੋਣੀ ਚਾਹੀਦੀ ਹੈ।
  2. ਸਵਾਲ ਛੋਟੇ ਅਤੇ ਸਪਸ਼ਟ ਹੋਣੇ ਚਾਹੀਦੇ ਹਨ।
  3. ਸਿਰਫ ਇੱਕ ਸਵਾਲ ਪੁੱਛਣਾ ਚਾਹੀਦਾ ਹੈ।
  4. ਸਵਾਲ ਸਿਰਫ ਰੂਹਾਨੀਅਤ ਬਾਰੇ ਹੀ ਹੋਣੇ ਚਾਹੀਦੇ ਹਨ ਨਾ ਕਿ ਨਿਜੀ, ਆਰਥਿਕ, ਸਿਹਤ, ਪਰਿਵਾਰ ਜਾਂ ਸਿਆਸੀ ਸਮੱਸਿਆਵਾਂ ਬਾਰੇ।
  5. ਦੂਸਰਿਆਂ ਵਲੋਂ ਸਵਾਲ ਨਾ ਪੁੱਛੋ।
  6. ਲੰਬੇ ਨੋਟ, ਕਵਿਤਾਵਾਂ ਜਾਂ ਚਿੱਠੀਆਂ ਨਾ ਪੜੋ।
  7. ਜਦੋਂ ਬਾਬਾ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹੋਣ ਤਾਂ ਉਹਨਾਂ ਨੂੰ ਵਿਚ ਨਾ ਟੋਕੋ ਜੀ। ਕੁਝ ਵਿਚ ਬੋਲਣ ਤੋਂ ਪਹਿਲਾਂ, ਉਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦਿਓ ਜੀ।

ਜੇ ਦੋ ਭਾਸ਼ਾਵਾਂ ਲਈ ਅਲੱਗ-ਅਲੱਗ ਮਾਈਕਰੋਫੋਨ ਹੋਏ, ਤਾਂ ਤੁਹਾਨੂੰ ਉਸ ਲਾਈਨ ਵਿੱਚ ਰੱਖਿਆ ਜਾਵੇਗਾ ਜਿਸ ਲਾਈਨ ਦੀ ਭਾਸ਼ਾ ਵਿੱਚ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ।

ਕਿਰਪਾ ਯਾਦ ਰੱਖਣਾ ਕਿ ਬਾਬਾ ਜੀ ਨੂੰ ਉਹਨਾਂ ਦੀ ਸਿਹਤ, ਪਰਿਵਾਰ ਜਾਂ ਵੇਸ ਬਾਰੇ ਨਿਜੀ ਸਵਾਲ ਨਾ ਕਰੋ ਅਤੇ ਨਾ ਹੀ ਨਵੀਆਂ ਫੋਟੋਆਂ ਅਤੇ ਰਿਕਾਰਡਿੰਗ ਬਾਰੇ ਕੋਈ ਸਵਾਲ ਕਰੋ ਜੀ। ਸਤਿਗੁਰੂ ਸਾਨੂੰ ਇਹ ਯਾਦ ਕਰਾਂਦੇ ਹਨ ਕਿ ਇਹ ਮਾਰਗ ਸਿਖਿਆਵਾਂ ਬਾਰੇ ਹੈ ਨਾ ਕਿ ਸ਼ਖ਼ਸੀਅਤ ਜਾਂ ਭੌਤਿਕ ਰੂਪ ਬਾਰੇ। ਡੇਰੇ ਤੋਂ ਮਿਲੀਆਂ ਇਹਨਾਂ ਹਿਦਾਇਤਾਂ ਦਾ ਪਾਲਣ ਕਰ ਕੇ ਸਾਨੂੰ ਆਪਣਾ ਸ਼ੁਕਰਾਨਾ ਜ਼ਾਹਿਰ ਕਰਨਾ ਚਾਹੀਦਾ ਹੈ।

ਸੰਗਤ ਲਈ ਬੇਨਤੀਆਂ

  1. ਸਤਿਸੰਗ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਵੇਲੇ ਤਾਲੀ ਨਾ ਬਜਾਓ ਜੀ।
  2. ਕਿਰਪਾ ਕਰ ਕੇ ਸਵਾਲ ਪੁੱਛਣ ਵਾਲਿਆਂ ਦੀ ਗੋਪਨੀਅਤਾ ਦਾ ਆਦਰ ਕਰੋ ਅਤੇ ਮੁੜ ਕੇ ਉਹਨਾਂ ਵੱਲ ਦੇਖਣ ਦੀ ਕੋਸ਼ਿਸ਼ ਨਾ ਕਰੋ ਜੀ।